ਵਾਹਿ ਗੁਰੂ ਜੀ ਕਾ ਖਾਲਸਾ !!!
ਵਾਹਿ ਗੁਰੂ ਜੀ ਕੀ ਫਤਿਹ !!!
ਨਿਮਰਤਾ ਸਾਹਿਤ ਬੇਨਤੀ ਹੈ ਕੇ ਗੁਰੂਘਰ ਅਲਮੇਰ ਦਾ ਸਾਲਾਨਾ ਨਗਰ ਕੀਰਤਨ 25 ਮਈ ਦਿਨ ਐਤਵਾਰ ਨੂੰ ਮਨਾਇਆ ਜਾ ਰਹਿਆ ਹੈ.ਆਪ ਸਬ ਜੀ ਨੂੰ ਗੁਰੂ ਘਰ ਅਲਮੇਰ ਦੇ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ. ਆਪ ਸਬ ਜੀ ਨੇ ਪਰਿਵਾਰ ਸਮੇਤ ਇਸ ਮਹਾਨ ਨਗਰ ਕੀਰਤਨ ਵਿਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ .ਪ੍ਰਬੰਦਕ ਕਮੇਟੀ ਵਲੋਂ ਗੱਡੀਆਂ ਪਾਰਕ ਕਰਾਉਣ ਲਈ ਗੁਰੂ ਘਰ ਦੇ ਸੇਵਾਦਾਰਾਂ ਦੀ ਡਿਊਟੀ ਲਈ ਗਈ ਹੈ. ਆਪ ਸਬ ਨੂੰ ਬੇਨਤੀ ਹੈ ਕੇ ਆਪ ਸਬ ਨੇ ਇਹਨਾਂ ਸੇਵਾਦਾਰਾਂ ਦਾ ਸਾਥ ਦੇ ਕੇ ਆਪਣੀ ਗੱਡੀ ਨੂੰ ਸਹੀ ਥਾਂ ਤੇ ਪਾਰਕ ਕਰਨਾ ਜੀ. ਸਥਾਨਕ ਪੁਲਿਸ ਅਤੇ handhaving ਵਲੋਂ ਇਸ ਦਿਨ ਪਾਰਕਿੰਗ ਦਾ ਕੰਟਰੋਲ ਹੋਵੇਗਾ .ਅਗਰ ਕਿਸੇ ਸਾਡੇ ਵੀਰ ਭੈਣ ਨੂੰ ਆਪਣੀ ਗੱਡੀ ਗ਼ਲਤ ਪਾਰਕ ਕਰਨ ਲਈ ਜੁਰਮਾਨਾ ਹੋਇਆ ਉਸ ਲਈ ਗੁਰੂਘਰ ਜਾਂ ਪ੍ਰਬੰਦਕ ਕਮੇਟੀ ਜੁਮੇਵਾਰ ਨਹੀ ਹੋਵੇਗੀ.ਇਸ ਲਈ ਆਪ ਸਬ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕੇ ਨਗਰ ਕੀਰਤਨ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਆਪ ਜੀ ਨੇ ਆਪਣੀ ਗੱਡੀ ਸਹੀ ਥਾਂ ਤੇ ਪਾਰਕ ਕਰਨੀ ਜੀ
ਵਾਹਿ ਗੁਰੂ ਜੀ ਕਾ ਖਾਲਸਾ
ਵਾਹਿ ਗੁਰੂ ਜੀ ਕੀ ਫਤਿਹ
Waheguru Ji Ka Khalsa,
Waheguru Ji Ki Fateh
With utmost humility, this is to inform you that the annual Nagar Kirtan of Gurughar Almere is being held on Sunday, May 25 . Many congratulations to all of you on this joyous occasion.
We kindly request all of you to participate in this great Nagar Kirtan along with your families and receive the blessings of our Guru.
The management committee has assigned sevadars (volunteers) from the Gurughar to assist with your vehicle parking. You are humbly requested to cooperate with these sevadars and ensure your vehicle is parked in the designated area.
Local police and the enforcement team from the city hall will also be managing parking control on this particular day.
If any of our brothers or sisters are fined due to incorrect parking, neither the Gurughar nor the management committee will be held responsible
Therefore, you are kindly requested to park your vehicle properly before joining the Nagar Kirtan
Waheguru Ji Ka Khalsa,
Waheguru Ji Ki Fateh